ਜਰੂਰੀ ਨੋਟ : ਪਹਿਲੇ ਸਮੈਸਟਰ ਵਿੱਚ ਦਾਖਲਾ ਲੈਣ ਵਾਲੇ ਉਮੀਦਵਾਰ ਦੀ ਰਜਿਸਟਰੇਸ਼ਨ ਪੰਜਾਬ ਸਰਕਾਰ ਦੀ ਵੈੱਬਸਾਈਟ (https://admission.punjab.gov.in) ਤੇ' 18 ਜੁਲਾਈ 2024 ਤੋਂ ਦੁਬਾਰਾ ਸ਼ੁਰੂ ਹੋ ਗਈ ਹੈ। ਇਸ ਲਈ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਦਾਖਲੇ ਲਈ ਪੰਜਾਬ ਸਰਕਾਰ ਦੇ ਪੋਰਟਲ ਤੇ' ਰਜਿਸਟਰੇਸ਼ਨ ਕੀਤੀ ਹੋਣੀ ਲਾਜ਼ਮੀ ਹੈ।
2. ਦੂਜਾ ਸਾਲ (ਤੀਜਾ ਸਮੈਸਟਰ) ਅਤੇ ਤੀਜਾ ਸਾਲ (ਪੰਜਵਾਂ ਸਮੈਸਟਰ) ਲਈ ਰਜਿਸਟਰੇਸ਼ਨ ਇਸ ਵੈੱਬਸਾਈਟ ਤੇ 9 ਜੁਲਾਈ 2024 ਤੋਂ ਸ਼ੁਰੂ ਹੋ ਚੁੱਕੀ ਹੈ। ਰਜਿਸਟਰੇਸ਼ਨ ਸਬੰਧੀ ਜਾਣਕਾਰੀ ਅਤੇ ਹਦਾਇਤਾਂ ਲਈ Apply Now ਲਿੰਕ ਤੇ ਜਾਓ। ਸਮੈਸਟਰ-3 ਅਤੇ ਸਮੈਸਟਰ-5 ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਹਦਾਇਤਾਂ।
ਫੀਸ ਅਤੇ ਹੋਰ ਜਾਣਕਾਰੀ ਲਈ ਵਿਦਿਆਰਥੀ ਆਪਣੇ Dashboard ਵਿੱਚ Log IN ਕਰਕੇ Fees Dues & Payments ਲਿੰਕ ਤੇ ਜਾਣ।
ਬਿਨਾ ਯੂਜ਼ਰ, ਪਾਸਵਰਡ ਤੋਂ ਆਨਲਾਇਨ ਫੀਸ ਭਰਨ ਲਈ ਇੱਥੇ ਕਲਿਕ ਕਰੋ
The college aims to internalize among the students a strong commitment to human values and social justice and sensitize them to evolve a scientific temper and spirit, as reflected in the Motto of the college
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ
(“Grant me this Boon, O God, May I never refrain, from righteous acts, may I fight without fear, all foes in life’s battle with confident courage, claiming the Victory”)
Read More
ਸੈਸ਼ਨ 2016-17 ਦੇ ਦਾਖਲੇ ਲਈ 03ਜੂਨ 2016 ਤੋਂ ਆਨਲਾਇਨ ਦਾਖਲਾ ਫਾਰਮ ਭਰਨੇ ਸ਼ੁਰੂ ਕੀਤੇ ਜਾਣਗੇ।
-
ਸਾਰੇ ਵਿਦਿਆਰਥੀਆਂ ਨੂੰ ਆਖਰੀ ਮਿਤੀ ਤੋਂ ਪਹਿਲਾਂ ਦਾਖਲੇ ਲਈ ਆਨ-ਲਾਇਨ ਅਰਜੀ ਭਰਨੀ ਹੋਵੇਗੀ।
-
ਦਾਖਲਾ ਲੈਣ ਵਾਲੇ ਉਮੀਦਵਾਰ/ਵਿਦਿਆਰਥੀ ਕੇਵਲ ਅਪਣਾ ਜਾਂ ਅਪਣੇ ਕਿਸੇ ਪ੍ਰੀਵਾਰ ਦੇ ਮੈਂਬਰ ਦਾ ਹੀ ਮੋਬਾਇਲ ਨੰਬਰ ਆਨ-ਲਾਇਨ ਦਾਖਲਾ ਫਾਰਮ 'ਚ ਭਰਨ।
-
ਵਿਦਿਆਰਥੀਆਂ ਨੂੰ ਖੁਦ ਦਾਖਲਾ ਕਮੇਟੀ ਦੇ ਸਾਹਮਣੇ ਮਿਥੀ ਹੋਈ ਮਿਤੀ ਨੂੰ ਸਮੇਂ ਸਿਰ ਅਸਲ ਸਰਟੀਫਿਕੇਟ ਅਤੇ ਫੋਟੋ ਸਟੇਟ ਕਾਪੀਆਂ ਲੈਕੇ ਇੰਟਰਵਿਊ ਲਈ ਹਾਜਰ ਹੋਣਾ ਪਵੇਗਾ। ਕਾਊਂਸਲਿੰਗ/ਇੰਟਰਵਿਉ ਵਾਲੇ ਦਿਨ ਵਿਦਿਆਰਥੀ ਨੂੰ ਹੇਠਾਂ ਦਰਸਾਏ ਦਸਤਾਵੇਜ਼ ਨਾਲ ਲੈ ਕੇ ਦਾਖਲਾ ਕਮੇਟੀ ਅੱਗੇ ਪੇਸ਼ ਹੋਣਾ ਪਵੇਗਾ।
-
ਆਨ-ਲਾਇਨ ਦਾਖਲਾ ਅਰਜੀ ਭਰਨ ਉਪਰੰਤ ਪ੍ਰਿੰਟ ਕੀਤੀ ਕਾਪੀ।??
-
ਅਪਣੀ ਇੱਕ ਫੋਟੋ(ਬਿਨਾਂ ਤਸਦੀਕ ਕੀਤੇ)।
-
ਦਾਖਲੇ ਸਬੰਧੀ ਸਾਰੇ ਅਸਲੀ ਦਸਤਾਵੇਜ਼ ਆਚਰਣ ਸਰਟੀਫਿਕੇਟ, ਪਿਛਲੀ ਪਾਸ ਕੀਤੀ ਪ੍ਰੀਖਿਆ, ਜਨਮ ਤਾਰੀਖ ਦਰਸਾਉਂਦਾ ਬੋਰਡ ਦਾ ਪ੍ਰਮਾਣ ਪੱਤਰ,, ਅਨੁਸੂਚਿਤ ਜਾਤੀ/ਪਛੜੀਆਂ ਸ਼੍ਰੇਣੀਆਂ ਸਰਟੀਫਿਕੇਟ (ਪਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਤਿੰਨ ਸਾਲਾਂ ਤੋ ਵੱਧ ਪੁਰਾਣਾ ਨਹੀ ਹੋਣਾ ਚਾਹੀਦਾ।
-
ਅਨੁਸੂਚਿਤ ਜਾਤੀ ਨਾਲ ਸਬੰਧਤ ਪੰਜਾਬ ਦੇ ਵਸਨੀਕ ਵਿਦਿਆਰਥੀ ਜਿੰਨਾ ਦੇ ਪਰਿਵਾਰ ਦੀ ਸਲਾਨਾ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ, ਆਮਦਨ ਦਾ ਸਰਟੀਫਿਕੇਟ।
-
ਦਿੱਤੇ ਗਏ ਫਾਰਮੈਟ ਅਨੁਸਾਰ ਪੇਂਡੂ ਇਲਾਕੇ ਦਾ ਸਰਟੀਫਿਕੇਟ ਜੇਕਰ ਤੁਸੀਂ ਦਸਵੀਂ/ਬਾਰਵੀਂ ਜਮਾਤ ਪੇਂਡੂ ਸਕੂਲ ਤੋਂ ਪਾਸ ਕੀਤੀ ਹੋਵੇ ਅਤੇ ਪਿਛਲੇ 5 ਸਾਲ ਪੇਂਡੂ ਸਕੂਲ ਵਿਚ ਪੜ੍ਹੇ ਹੋ। ਰੂਰਲ ਏਰੀਆ ਸਰਟੀਫਿਕੇਟ ਦਾ ਪਰਫੌਰਮਾ download/print ਕਰਨ ਲਈ ਇੱਥੇ ਕਲਿੱਕ ਕਰੋ
-
ਬੋਰਡ ਮੋਹਾਲੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਬਾਹਰਲੇ ਬੋਰਡਾਂ ਤੋਂ ਇਮਤਿਹਾਨ ਪਾਸ ਕਰਕੇ ਆਏ ਵਿਦਿਆਰਥੀਆਂ ਲਈ ਪਿਛਲੀ ਯੂਨੀਵਰਸਿਟੀ/ਬੋਰਡ ਵਲੋਂ ਯੂਨੀਵਰਸਿਟੀ/ ਬੋਰਡ ਬਦਲੀ ਪ੍ਰਮਾਣ-ਪੱਤਰ (ਮਾਈਗ੍ਰੇਸ਼ਨ ਸਰਟੀਫਿਕੇਟ/Migration Certificate.
-
ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬੋਰਡਾਂ ਅਤੇ ਸੀ.ਬੀ.ਐਸ.ਈ./ ਆਈ.ਸੀ.ਐਸ.ਈ. ਤੋ ਇਲਾਵਾ ਬਾਹਰਲੇ ਬੋਰਡਾਂ ਤੋਂ 10+2 ਦੀ ਪ੍ਰੀਖਿਆ ਵਾਲੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਤੋਂ ਪਾਤਰਤਾ ਸਰਟੀਫਿਕੇਟ (Eligibility Certificate).
-
ਰਿਹਾਇਸ਼ੀ ਪਤੇ ਦੇ ਸਬੂਤ ਲਈ ਆਧਾਰ ਕਾਰਡ/ਰਾਸ਼ਨ ਕਾਰਡ/ਟੈਲੀਫੋਨ ਬਿਲ/ਬਿਜਲੀ ਬਿਲ/ਵੋਟਰ ਕਾਰਡ/ਡਰਾਈਵਿੰਗ ਲਾਇਸੈਂਸ/ਪਾਸਪੋਰਟ
-
ਹਰੇਕ ਦਸਤਾਵੇਜ਼ ਦੀ ਇੱਕ ਫੋਟੋ ਕਾਪੀ।